Page 140-141 True Muslim & namaz- Majh Mahala 1- ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ Let mercy be your mosque, faith your prayer-mat, and honest living your Koran. ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ Make modesty your circumcision, and good conduct your fast. In this way, you shall be a true Muslim. ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ Let good conduct be your Kaabaa, Truth your spiritual guide, and the karma of good deeds your prayer and chant. ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ Let your rosary be that which is pleasing to His Will. O Nanak, God shall preserve your honor. ||1|| ਮਃ ੧ ॥ First Mehl ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ : To take what rightfully belongs to another, is like a Muslim eating pork, or a Hindu eating beef. ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ Our Guru, our Spiritual Guide, stands by us, if we do not eat those carcasses. ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ By mere talk, people do not earn passage to Heaven. Salvation comes only from the practice of Truth. ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ By adding spices to forbidden foods, they are not made acceptable. ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ O Nanak, from false talk, only falsehood is obtained. ||2|| ਮਃ ੧ ॥ First Mehl: ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ There are five prayers and five times of day for prayer; the five have five names. ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ Let the first be truthfulness, the second honest living, and the third charity in the Name of God. ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ Let the fourth be good will to all, and the fifth the praise of the Lord. ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ Repeat the prayer of good deeds, and then, you may call yourself a Muslim. ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ O Nanak, the false obtain falsehood, and only falsehood. ||3|| ਸਲੋਕੁ ਮਃ ੧ ॥ Shalok, First Mehl: ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ It is difficult to be called a Muslim; if one is truly a Muslim, then he may be called one. ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ First, let him savor the religion of the Prophet as sweet; then, let his pride of his possessions be scraped away. ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ Becoming a true Muslim, a disciple of the faith of Mohammed, let him put aside the delusion of death and life. ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ As he submits to God's Will, and surrenders to the Creator, he is rid of selfishness and conceit. ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ And when, O Nanak, he is merciful to all beings, only then shall he be called a Muslim. ||1|| Page 274 Hindu sects- Gauri Sukhmani Mahala 5- ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥ The true Vaishnaav, the devotee of Vishnu, is the one with whom God is thoroughly pleased. ਬਿਸਨ ਕੀ ਮਾਇਆ ਤੇ ਹੋਇ ਭਿੰਨ ॥ He dwells apart from Maya. ਕਰਮ ਕਰਤ ਹੋਵੈ ਨਿਹਕਰਮ ॥ Performing good deeds, he does not seek rewards. ਤਿਸੁ ਬੈਸਨੋ ਕਾ ਨਿਰਮਲ ਧਰਮ ॥ Spotlessly pure is the religion of such a Vaishnaav; ਕਾਹੂ ਫਲ ਕੀ ਇਛਾ ਨਹੀ ਬਾਛੈ ॥ He has no desire for the fruits of his labors. ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥ He is absorbed in devotional worship and the singing of Kirtan, the songs of the Lord's Glory. ਮਨ ਤਨ ਅੰਤਰਿ ਸਿਮਰਨ ਗੋਪਾਲ ॥ Within his mind and body, he meditates in remembrance on the Lord of the Universe. ਸਭ ਊਪਰਿ ਹੋਵਤ ਕਿਰਪਾਲ ॥ He is kind to all creatures. ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥ He holds fast to the Naam, and inspires others to chant it. ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥ O Nanak, such a Vaishnaav obtains the supreme status. ||2|| ਭਗਉਤੀ ਭਗਵੰਤ ਭਗਤਿ ਕਾ ਰੰਗੁ ॥ The true Bhagaautee, the devotee of Adi Shakti, loves the devotional worship of God. ਸਗਲ ਤਿਆਗੈ ਦੁਸਟ ਕਾ ਸੰਗੁ ॥ He forsakes the company of all wicked people. ਮਨ ਤੇ ਬਿਨਸੈ ਸਗਲਾ ਭਰਮੁ ॥ All doubts are removed from his mind. ਕਰਿ ਪੂਜੈ ਸਗਲ ਪਾਰਬ੍ਰਹਮੁ ॥ He performs devotional service to the Supreme Lord God in all. ਸਾਧਸੰਗਿ ਪਾਪਾ ਮਲੁ ਖੋਵੈ ॥ In the Company of the Holy, the filth of sin is washed away. ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ The wisdom of such a Bhagaautee becomes supreme. ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ He constantly performs the service of the Supreme Lord God. ਮਨੁ ਤਨੁ ਅਰਪੈ ਬਿਸਨ ਪਰੀਤਿ ॥ He dedicates his mind and body to the Love of God. ਹਰਿ ਕੇ ਚਰਨ ਹਿਰਦੈ ਬਸਾਵੈ ॥ The Lotus Feet of the Lord abide in his heart. ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ O Nanak, such a Bhagaautee attains the Lord God. ||3|| ਸੋ ਪੰਡਿਤੁ ਜੋ ਮਨੁ ਪਰਬੋਧੈ ॥ He is a true Pandit, a religious scholar, who instructs his own mind. ਰਾਮ ਨਾਮੁ ਆਤਮ ਮਹਿ ਸੋਧੈ ॥ He searches for the Lord's Name within his own soul. ਰਾਮ ਨਾਮ ਸਾਰੁ ਰਸੁ ਪੀਵੈ ॥ He drinks in the Exquisite Nectar of the Lord's Name. ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥ By that Pandit's teachings, the world lives. ਹਰਿ ਕੀ ਕਥਾ ਹਿਰਦੈ ਬਸਾਵੈ ॥ He implants the Sermon of the Lord in his heart. ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥ Such a Pandit is not cast into the womb of reincarnation again. ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ He understands the fundamental essence of the Vedas, the Puraanas and the Simritees. ਸੂਖਮ ਮਹਿ ਜਾਨੈ ਅਸਥੂਲੁ ॥ In the unmanifest, he sees the manifest world to exist. ਚਹੁ ਵਰਨਾ ਕਉ ਦੇ ਉਪਦੇਸੁ ॥ He gives instruction to people of all castes and social classes. ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥ O Nanak, to such a Pandit, I bow in salutation forever. ||4||